• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ

ਕੋਈ ਸਲਾਹਕਾਰ ਲੱਬੋ

ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ

 

ਸ਼ੁਲਕ

ਡਾਇਰੈਕਟਰੀ ਵਿੱਚਕਾਰਲੇ ਕੁਝ ਸੰਗਠਨ ਆਪਣੀ ਕੁਸ਼ ਜਾਂ ਸਾਰੀ ਸੇਵਾਵਾਂ ਮੁਫ਼ਤ ਪੇਸ਼ ਕਰਦੇ ਹਨ। ਦੁਜੇ ਆਪਣੀ ਸੇਵਾਵਾਂ ਲਈ ਸ਼ੁਲਕ ਲੈਂਦੇ ਹਨ।

ਤੁਸੀ ਡਾਇਰੈਕਟਰੀ ਵਿੱਚ ਸੰਗਠਨ ਦੇ ਸ਼ੁਲਕ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੁਆਲਿਟੀ ਮਾਰਕ (Quality Mark) ਵਾਲੇ ਸਾਰੇ ਸੰਗਠਨਾਂ ਤੁਹਾਨੂੰ, ਜਦੋਂ ਤੁਸੀ ਉਹਨਾਂ ਨਾਲ ਪਹਿਲੀ ਵਾਰ ਗੱਲ ਕਰਦੇ ਹੋ, ਆਪਣੇ ਸ਼ੁਲਕਾਂ ਬਾਰੇ ਸੂਚਿਤ ਕਰਨਾ ਚਾਹੀਦਾ ਹੈ।

ਕਾਨੂੰਨੀ ਸਹਯੋਗ (Legal Aid) (ਕਮਿਉਨਿਟੀ ਲੀਗਲ ਸਰਵਿਸ ਫੰਡ (Community Legal Service Fund) ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ)

ਕਾਨੂੰਨੀ ਸਹਯੋਗ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਤਦ ਤੱਕ ਕਾਨੂੰਨੀ ਸੇਵਾਵਾਂ ਵਹਨ ਨਹੀਂ ਕਰ ਸਕਦੇ ਜਦ ਤੱਕ ਉਹ ਨਿਸ਼ਚਿਤ ਸਥਿਤੀਆਂ ਨਾਲ ਮੇਲ ਨਹੀਂ ਖਾਂਦੇ। ਤੁਹਾਨੂੰ ਆਪਣੇ ਮਾਮਲੇ ਦੀ ਕੁਝ ਲਾਗਤ ਦਾ ਭੁੱਗਤਾਨ ਕਰਨ ਲਈ ਆਖਿਆ ਜਾ ਸਕਦਾ ਹੈ। ਤੁਹਾਡਾ ਸਲਾਹਕਾਰ ਤੁਹਾਨੂੰ ਵੱਧ ਦੱਸੇਗਾ।

ਤੁਸੀ ਇਹ ਵੇਖਣ ਲਈ ਕਾਨੂੰਨੀ ਸਹਯੋਗ ਕੈਲਕੁਲੇਟਰ ਵਰਤ ਸਕਦੇ ਹੋ ਕਿ ਕੀ ਤੁਸੀ ਕਾਨੂਨੀ ਸਹਯੋਗ ਲਈ ਹੱਕਦਾਰ ਹੋ।

ਮੁਫਤ ਸੇਵਾਵਾਂ

ਕਈ ਸੰਗਠਨ ਜਿਵੇਂ ਸਿਟੀਜ਼ਨਸ ਐਡਨਾਈਸ ਬਿਉਰਿਅਕ (Citizens Advice Bureaux) ਅਤੇ ਲਾ ਸੇਂਟਰ (Law Centres), ਮੁਫਤ ਸੇਵਾ ਪੇਸ਼ ਕਰਦੇ ਹਨ। ਹਾਲਾਂਕਿ, ਤੁਹਾਨੂੰ ਸੰਗਠਨ ਦੀ ਲਾਗਤ ਪੂਰੀ ਕਰਨ ਲਈ ਕੁਝ ਸ਼ੁਲਕ ਅਦਾ ਕਰਨੇ ਪੈ ਸਕਦੇ ਹਨ ਜਿਵੇਂ ਫੋਟੋਕਾੱਪੀ ਦਾ ਸ਼ੁਲਕ।

ਮੁਫਤ ਸ਼ੁਰੂਆਤੀ ਇੰਟਰਵਿਊ

ਕਈ ਸੰਗਠਨ ਸ਼ੁਰੂਆਤੀ ਮੁਫਤ ਸਲਾਹ ਦੀ ਨਿਰਧਾਰਤ ਮਿਆਦ (ਕਈਵਾਰ 30 ਮਿਨਟ) ਪੇਸ਼ ਕਰਦੇ ਹਨ। ਉਦਾਹਰਣ ਲਈ ਐਕਸੀਡੇਂਟ ਲਾਈਨ (Accident Line) ਯੋਜਨਾ ਉਹਨਾਂ ਲਈ ਸਾੱਲੀਸਿਟਰ ਦੇ ਨਾਲ ਮੁਫਤ ਸ਼ੁਰੂਆਤੀ ਇੰਟਰਵਿਊ ਪੇਸ਼ ਕਰਦੀ ਹੈ ਜੋ ਕਿਸੇ ਦੁਰਘਟਨਾ ਦੇ ਕਾਰਣ ਕਿਸੇ ਨਿਜੀ ਚੋਟ ਤੋਂ ਪੀਡ਼ਤ ਹਨ। ਡਾਇਰੇਕਟਰੀ[iv]ਦਰਸ਼ਾਉਂਦੀ ਹੈ ਕਿ ਕਿਹਡ਼ੇ ਸਾੱਲੀਸਿਟਰ ਐਕਸੀਡੇਂਟ ਲਾਈਨ ਯੋਜਨਾ ਤੋਂ ਸੰਬੰਧਤ ਹਨ। ਐਕਸੀਡੇਂਟ ਲਾਈਨ ਦੇ ਵੱਧ ਵੇਰਵੇ ਲਈ ਤੁਸੀ 0500 192939 ਤੇ ਉਹਨਾਂ ਦੀ ਮੁਫਤ ਟੇਲਿਫੋਨ ਹੈਲਪਲਾਈਨ ਤੇ ਕਾੱਲ ਕਰ ਸਕਦੇ ਹੋ।

ਨਿਰਧਾਰਤ ਸ਼ੁਲਕ ਇੰਟਰਵਿਊ

ਕੁਝ ਸਾੱਲੀਸਿਟਰ ਨਿਰਧਾਰਤ ਸ਼ੁਲਕ ਤੇ ਇੰਟਰਵਿਊ (ਆਮਤੌਰ ਤੇ 30 ਮਿਨਟਾਂ ਦਾ) ਪੇਸ਼ ਕਰਦੇ ਹਨ।

ਸਾੱਲੀਸਿਟਰ ਦੇ ਸ਼ੁਲਕ

ਸਾੱਲੀਸਿਟਰ ਵੱਖ ਵੱਖ ਢੰਗ ਨਾਲ ਸ਼ੁਲਕ ਲੈਂਦੇ ਹਨ ਜਿਸ ਵਿੱਚ ਘੰਟਾਵਾਰ ਦਰਾਂ, ਨਿਰਧਾਰਤ ਸ਼ੁਲਕ ਅਤੇ ਪ੍ਰਤਿਸ਼ਤ ਸ਼ੁਲਕ ਸ਼ਾਮਲ ਹਨ। ਮਾਮਲੇ ਦੀ ਸ਼ੁਰੂਆਤ ਵਿੱਚ, ਸਾੱਲੀਸਿਟਰ ਨੂੰ ਤੁਹਾਨੂੰ ਮਾਮਲੇ ਦੀ ਸੰਭਾਵਤ ਲਾਗਤ ਅਤੇ ਲਾਗਤ ਦਾ ਹਿਸਾਬ ਕਿਵੇਂ ਲਾਇਆ ਜਾਵੇਗਾ, ਬਾਰੇ ਦੱਸਣਾ ਜਰੂਰੀ ਹੈ। ਤੁਹਾਡੇ ਮਾਮਲੇ ਦੌਰਾਨ, ਸਾੱਲੀਸਿਟਰ ਨੂੰ ਤੁਹਾਨੂੰ ਅੱਗੇ ਦੀ ਲਾਗਤ ਬਾਰੇ ਦੱਸਣਾ ਚਾਹੀਦਾ ਹੈ।

ਪ੍ਰੋ ਬੋਨੋ (Pro Bono)

ਕਈ ਵਕੀਲ ਕੁਝ ਸੇਵਾਵਾਂ ਬਿਨਾ ਕਿਸੇ ਸ਼ੁਲਕ ਦੇ ਪੇਸ਼ ਕਰਦੇ ਹਨ; ਇਸਨੂੰ ‘ਪ੍ਰੋ ਬੋਨੋ’ ਆਖਦੇ ਹਨ। ਤੁਸੀ ਇਹਨਾਂ ਵੇਬਸਾਈਟਾਂ ਤੇ ਪ੍ਰੋ ਬੋਨੋ ਕੰਮ ਉੱਤੇ ਵੱਧ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:

ਸਾੱਲੀਸਿਟਰਸ ਪ੍ਰੋ ਬੋਨੋ ਗਰੂਪ (´ਲਾ ਵਰਕਸ´ ਪ੍ਰੋਜੈਕਟਸ) (Solicitors Pro Bono Group (´LawWorks´ projects))
ਬਾਰ ਪ੍ਰੋ ਬੋਨੋ ਯੁਨਿਟ (ਬੈਰਿਸਟਰਸ) (Bar Pro Bono Unit (barristers))
ਫ੍ਰੀ ਰਿਪ੍ਰੇਸੇਂਟੇਸ਼ਨ ਯੁਨਿਟ (ਇਮਿਗ੍ਰੇਸ਼ਨ ਐਂਡ ਐਮਪਲਾੱਅਮੇਂਟ) (Free Representation Unit (immigration and employment))

ਵਪਾਰ ਯੁਨਿਯਨ ਅਤੇ ਮੋਟਰਿੰਗ ਸੰਗਠਨ

ਵਪਾਰ ਯੁਨਿਯਨ ਅਤੇ ਮੋਟਰਿੰਗ ਸੰਗਠਨ ਜਿਵੇਂ ਏਏ (AA) ਅਤੇ ਆਰਏਸੀ (RAC)ਮੈਂਬਰਾਂ ਨੂੰ ਘੱਟ ਲਾਗਤ ਅਤੇ ਮੁਫਤ ਕਾਨੂੰਨੀ ਸਲਾਹ ਪੇਸ਼ ਕਰਦੀਆਂ ਹਨ।