ਕੀ ਮੈਂ ਕਾਨੂੰਨੀ ਮਦਦ ਪ੍ਰਾਪਤ ਕਰ ਸਕਦਾ ਹਾਂ?
- ਕਾਨੂੰਨੀ ਮਦਦ (ਲੀਗਲ ਏਡ) ਕੀ ਹੈ?
- ਔਖਣ ਦੇ ਪ੍ਰਕਾਰ
- ਕੀ ਮੈਂ ਯੋਗ ਹਾਂ?
- ਜੇਕਰ ਮੈਂ ਯੋਗ ਹਾਂ ਤੇ ਮੈਂਨੂੰ ਕੀ ਕਰਨਾ ਚਾਹੀਦਾ ਹੈ?
ਕਾਨੂੰਨੀ ਮਦਦ ਕੀ ਹੈ?
ਕਾਨੂੰਨੀ ਮਦਦ ਉਹਨਾਂ ਲੋਕਾਂ ਨੂੰ ਕਾਨੂੰਨੀ ਸਲਾਹ ਦੀ ਲਾਗਤ ਵਿੱਚ ਮਦਦ ਕਰਦਾ ਹੈ ਜੋ ਉਸਦਾ ਖਰਚਾ ਚੁੱਕ ਨਹੀਂ ਸਕਦੇ।
ਜੇਕਰ ਤੁਹਾਨੂੰ ਕਾਨੂੰਨੀ ਸਲਾਹ ਵਿੱਚ ਮਦਦ ਦੀ ਲੋਡ਼ ਹੋਵੇ ਤੇ ਤੁਸੀ ਕਾਨੂੰਨੀ ਮਦਦ ਲਈ ਨਿਵੇਦਨ ਕਰ ਸਕਦੇ ਹੋ। ਕੀ ਤੁਸੀ ਪ੍ਰਾਪਤ ਕਰੋਗੇ, ਇਹ ਹੇਠ ਲਿੱਖੇ ਤੇ ਨਿਰਭਰ ਕਰੇਗਾ:
- ਤੁਹਾਨੂੰ ਹੋਣ ਵਾਲੀ ਕਾਨੂੰਨੀ ਔਖਣ ਦਾ ਪ੍ਰਕਾਰ
- ਤੁਹਾਡੀ ਆਮਦਨ (ਤੁਸੀ ਕਿਹਨਾਂ ਕਮਾਉਂਦੇ ਹੋ) ਅਤੇ ਤੁਹਾਡੇ ਕੋਲ ਕਿਹਨੀ ਸੰਪਤੀ (ਰੁਪਏ, ਸੰਪਤੀ, ਸੰਬੰਧਤ ਚੀਜ਼ਾਂ) ਹੈ
- ਕੀ ਆਪਣਾ ਕੇਸ ਜਿੱਤਣ ਦਾ ਉਚਿਤ ਮੌਕਾ ਹੈ ਅਤੇ ਕੀ ਇਹ ਜਿੱਤਣਾ ਪੈਸੇ ਅਤੇ ਸਮੇਂ ਦਾ ਪੂਰਾ ਮੁੱਲ ਹੈ।
ਔਖਣ ਦਾ ਪ੍ਰਕਾਰ
ਕਾਨੂੰਨੀ ਮਦਦ ਕਈ ਪ੍ਰਕਾਰ ਦੀ ਨਾਗਰਕ ਕਾਨੂੰਨੀ ਔਖਣ ਲਈ ਉਪਲਬੱਧ ਹੈ। ਨਾਗਰਕ ਕਾਨੂੰਨੀ ਮਾਮਲਾ ਉਹ ਹੈ ਜਿਸ ਵਿੱਚ ਤੁਹਾਡਾ ਕਿਸੇ ਬੰਦੇ, ਕੰਪਨੀ ਜਾਂ ਦੁਜੇ ਸੰਗਠਨ ਨਾਲ ਝਗਡ਼ਾ ਹੋ ਸਕਦਾ ਹੈ।
ਮਿਸਾਲ ਵਜੋਂ, ਕਿਸੇ ਨਾਗਰਕ ਔਖਣ ਦਾ ਤੁਹਾਡੀ ਹੇਠ ਲਿੱਖੀ ਚੀਜ਼ਾਂ ਨਾਲ ਲੈਣਾ-ਦੇਣਾ ਹੋ ਸਕਦਾ ਹੈ:
- ਘਰ
- ਸੰਬੰਧ (ਤੁਸੀ ਅਲਗ ਜਾਂ ਤਲਾਕ ਸ਼ੁਦਾ ਹੋ ਸਕਦੇ ਹੋ)
- ਪੈਸੇ (ਤੁਹਾਨੂੰ ਲਾਭ ਪ੍ਰਾਪਤ ਕਰਨ ਵਿੱਚ ਔਖਣ ਹੋ ਸਕਦੀ ਹੈ)।
ਕੀ ਮੈਂ ਯੋਗ ਹਾਂ?
ਜ਼ਿਆਦਾਤਰ ਮਾਮਲਿਆਂ ਲਈ, ਤੁਹਾਨੂੰ ਕਾਨੂੰਨੀ ਮਦਦ ਪ੍ਰਾਪਤ ਕਰਨ ਲਈ ਵਿੱਤੀ ਰੂਪ ਤੋਂ ਯੋਗ ਹੋਣਾ ਜਰੂਰੀ ਹੈ।
ਤੁਸੀ ਇਹ ਵੇਖਣ ਲਈ ਕਿ ਕੀ ਤੁਸੀ ਨਾਗਰਕ ਮਾਮਲੇ ਲਈ ਕਾਨੂੰਨੀ ਮਦਦ ਪ੍ਰਾਪਤ ਕਰ ਸਕਦੇ ਹੋ ਜਾਂ ਨਹੀਂ, ਸਾਡਾ ਕਾਨੂੰਨੀ ਮਦਦ ਕੈਲਕੁਲੇਟਰ ਵਰਤ ਸਕਦੇ ਹੋ।
ਇਹ ਨਿਰਣਾ ਲੈਣ ਲਈ ਕਿ ਤੁਸੀ ਕਾਨੂੰਨੀ ਮਦਦ ਪ੍ਰਾਪਤ ਕਰ ਸਕਦੇ ਹੋ ਜਾਂ ਨਹੀਂ, ਹੇਠ ਲਿੱਖੇ ਤੇ ਧਿਆਨ ਦਿੱਤਾ ਜਾਵੇਗਾ:
- ਤੁਹਾਡੀ ਡਿਸਪੋਸੇਜਲ ਆਮਦਨ (ਗੁਜਾਰੇ ਦੇ ਖਰਚੇ ਤੋਂ ਬਾਦ ਬੱਚੀ ਰਕਮ)
- ਤੁਹਾਡੀ ਡਿਸਪੋਸੇਜਲ ਸੰਪਤੀ (ਉਹ ਰੁਪਏ, ਨਿਵੇਸ਼ ਜਾਂ ਸੰਪਤੀ ਜੋ ਕਾਨੂੰਨੀ ਮਦਦ ਦੇ ਭੁੱਗਤਾਨ ਲਈ ਵਰਤੀ ਜਾਂ ਵੇਚੀ ਜਾ ਸਕਦੀ ਹੈ)।
ਜ਼ਿਆਦਾਤਰ ਮਾਮਲਿਆਂ ਵਿੱਚ, ਤੁਹਾਡੇ ਪਤੀ, ਪਤਨੀ ਜਾਂ ਸਾਥੀ ਦੀ ਡਿਸਪੋਸੇਜਲ ਆਮਦਨ ਅਤੇ ਸੰਪਤੀ ਤੇ ਵੀ ਧਿਆਨ ਦਿੱਤਾ ਜਾਵੇਗਾ।
ਜੇਕਰ ਮੈਂ ਯੋਗ ਹਾਂ ਤੇ ਮੈਂਨੂੰ ਕੀ ਕਰਨਾ ਚਾਹੀਦਾ ਹੈ?
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀ ਕਾਨੂੰਨੀ ਮਦਦ ਲਈ ਯੋਗ ਹੋ, ਤੇ ਤੁਹਾਨੂੰ ਆਪਣੇ ਕਾਨੂੰਨੀ ਸਲਾਹਕਾਰ ਨਾਲ ਗੱਲ਼ ਕਰਨੀ ਚਾਹੀਦੀ ਹੈ ਜੋ ਕਾਨੂੰਨੀ ਮਦਦ ਮਾਮਲਿਆਂ ਨਾਲ ਨਿਬਟ ਸਕਦਾ ਹੈ। ਤੁਸੀ ਆਪਣੇ ਖੇਤਰ ਵਿੱਚ ਸਲਾਹਕਾਰ ਲੱਭਣ ਲਈ ਸਾਡੀ ਡਾਇਰੈਕਟਰੀ ਖੋਜ ਸਕਦੇ ਹੋ ਜਾਂ ਸਾਡੀ ਟੇਲਿਫੋਨ ਹੈਲਪਲਾਈਨ ਨੂੰ ਕਾੱਲ ਕਰ ਸਕਦੇ ਹੋ।
ਹੋਰ ਜਾਣਕਾਰੀ
ਕਾਨੂੰਨੀ ਮਦਦ ਬਾਰੇ ਵੱਧ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਇਸ਼ਤਿਹਾਰ ਏ ਸਟੇਪ-ਬਾਏ-ਸਟੇਪ ਗਾਈਡ ਟੂ ਲੀਗਲ ਏਡ (A Step-by-step Guide to Legal Aid) ਪਡ਼ੋ।










