ਉੱਚ ਮਿਆਰੀ ਚਿੰਨ੍ਹ
ਉੱਚ ਮਿਆਰੀਚਿੰਨ੍ਹ ਦੱਸਦਾ ਹੈ ਕਿ ਉਹ ਸੰਸਥਾ ਲੀਗਲ ਸਰਵਿਸਸ ਕਮਿਸ਼ਨ ਵਲੋਂ ਸਥਾਪਿਤ ਉੱਚੇ ਮਿਆਰਾਂ ਦੀ ਪੂਰਤੀਕਰਦੀ ਹੈ। ਅਸੀਂ ਨੇਮਤ ਤੌਰ ਤੇ ਪਡ਼ਤਾਲ ਕਰਦੇ ਹਾਂ ਕਿ ਸੰਸਥਾਵਾਂ ਇਨ੍ਹਾਂ ਮਿਆਰਾਂ ਦੀ ਪੂਰਤੀ ਕਰਨੀ ਜਾਰੀ ਰੱਖਣ। ਇਨ੍ਹਾਂ ਸੰਸਥਾਵਾਂ ਦੀ ਭਾਲ ਕਰਨ ਲਈ ਹੇਠਾਂ ਦਿੱਤੇ ਸਮੁਦਾਇਕ ਕਾਨੂੰਨੀ ਸਲਾਹ ਦੀ ਭਾਲ ਕਰੋ ਜਾਂਡਾਇਰੈਕਟਰੀਵਿੱਚ ਵੇਖੋ।
![]()
ਡਾਇਰੇਕਟਰੀ ਵਿੱਚ ਦੋ ਪ੍ਰਕਾਰ ਦੇ ਵੱਖ ਵੱਖ ਮਿਆਰੀਚਿੰਨ੍ਹ ਹਨ : ਸਾਧਾਰਨ ਮਦਦ ਅਤੇ ਵਿਸ਼ੇਸ਼ਗ ਮਦਦ। ਜਿਸ ਪੱਧਰ ਦੀ ਸੇਵਾ ਇਹ ਸੰਸਥਾਵਾਂ ਪ੍ਰਦਾਨ ਕਰ ਸਕਦੀਆਂ ਹਨ, ਉਹ ਹੇਠਾਂ ਦਿੱਤੀ ਗਈ ਹੈ।
ਸਾਧਾਰਨ ਮਦਦ
ਆਪਣੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲੱਭਣਵਿੱਚਮੁੱਖ ਤੱਤਾਂ ਦੀ ਪਛਾਣ ਕਰਨ ਲਈ ਅਤੇ ਜਾਣਕਾਰੀ, ਸਲਾਹ ਅਤੇ ਮਦਦ ਪ੍ਰਾਪਤ ਕਰਨ ਲਈ ਤੁਹਾਨੂੰ ਸਾਧਾਰਨ ਮਦਦ ਪ੍ਰਦਾਤਾ ਵਰਤਣਾ ਚਾਹੀਦਾ ਹੈ। ਸਾਧਾਰਨ ਮਦਦ ਪ੍ਰਦਾਤੇ ਆਮ ਤੌਰ ਤੇ ਸਿਟੀਜ਼ਨਜ਼ ਐਡਵਾਈਸ ਬਿਉਰੋ ਅਤੇ ਦੂਜੀਆਂ ਸਲਾਹ ਏਜੈਂਸੀਆਂ ਹੁੰਦੀਆਂ ਹਨ।
ਉਹ ਕੀ ਕਰਨਗੇ?
ਉਹ ਇਹ ਕਰਨਗੇ :
- ਤੁਹਾਡੀ ਸਮੱਸਿਆ ਦੀ ਪਛਾਣ ਕਰਨਗੇ
- ਤੁਹਾਡੇ ਲਈ ਉਪਲਬੱਧ ਚੋਣਾਂ ਬਾਰੇ ਸਪਸ਼ਟੀਕਰਨ ਦੇਣਗੇ
- ਜਿਹਡ਼ੀ ਤੁਸੀਂ ਅਗਾਂਹ ਕਾਰਵਾਈ ਕਰਨ ਸਕਦੇ ਹੋ ਉਸ ਦੀ ਪਛਾਣ ਕਰਨ ਵਿੱਚ ਤੁਹਾਡੀ ਮਦਦ ਕਰਨਗੇ
- ਤੁਹਾਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨਗੇ
- ਫ਼ਾਰਮ ਭਰਨਗੇ ਅਤੇ ਚਿੱਠੀਆਂ ਲਿਖਣ ਵਿੱਚ ਸਹਾਇਤਾ ਕਰਨਗੇ, ਅਤੇ
- ਜੇ ਲੋਡ਼ ਹੋਈ ਤਾਂ ਦੂਜੀਆਂ ਸੰਸਥਾਵਾਂ ਨਾਲ ਸੰਪਰਕ ਕਰਨਗੇ।
ਕੇਸ ਦੀ ਕਾਰਜਕਾਰੀ ਵਿੱਚ ਸਾਧਾਰਨ ਮਦਦ
ਕੁਝ ਸਾਧਾਰਨ ਮਦਦ ਸੰਸਥਾਵਾਂ ਕੇਸ ਦੀ ਕਾਰਜਕਾਰੀ ਵੀ ਪ੍ਰਦਾਨ ਕਰ ਸਕਦੀਆਂ ਹਨ। ਇਸ ਦਾ ਮਤਲਬ ਹੈ :
- ਉਹ ਤੁਹਾਡੀ ਤਰਫ਼ੋਂ ਕਾਰਵਾਈ ਕਰ ਸਕਦੀਆਂ ਹਨ
- ਉਹ ਤੁਹਾਡਾ ਕੇਸ ਹੋਰ ਕਿਸੇ ਅੱਗੇ ਪੇਸ਼ ਕਰ ਸਕਦੇ ਹਨ ਤਾਂ ਕਿ ਤੁਹਾਡੇ ਪੱਖ ਵਿੱਚ ਫੈਸਲਾ ਕਰਨ ਲਈ ਉਨ੍ਹਾਂ ਨੂੰ ਪੇਰਿਆ ਜਾ ਸਕੇ
- ਉਹ ਟੈਲੀਫ਼ੋਨ, ਚਿੱਠੀ ਜਾਂ ਆਹਮੋ ਸਾਹਮਣੇ ਗਲਬਾਤ ਕਰ ਸਕਦੇ ਹਨ, ਅਤੇ
- ਉਹ ਨੁਮਾਇੰਦਗੀ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੀ ਤਰਫ਼ੋਂ ਸਮੀ ਕਾਰਵਾਈਆਂ ਵਿੱਚ ਤੁਹਾਡੇ ਲਈ ਗੱਲਬਾਤ ਕਰਨੀ, ਉਦਾਹਰਨ ਵਜੋਂ ਟਰਾਈਬਿਊਨਲਾਂ ਤੇ ਗੱਲਬਾਤ ਕਰਨੀ।
ਸੰਸਥਾਵਾਂ ਕਾਨੂੰਨ ਦੇ ਵੱਖ ਵੱਖ ਖੇਤਰਾਂ ਵਿੱਚਕੇਸ ਦੀ ਕਾਰਜਕਾਰੀ ਪ੍ਰਦਾਨ ਕਰ ਸਕਦੀਆਂ ਹਨ - ਉਦਾਹਰਨ ਵਜੋਂ, ਰਿਹਾਇਸ਼ ਜਾਂ ਬਜ਼ੁਰਗ ਲੋਕਾਂ ਨਾਲ ਸਬੰਧਤ ਮਸਲੇ। ਤੁਹਾਨੂੰਡਾਇਰੇਕਟਰੀ ਵਿੱਚ ਪਡ਼ਤਾਲ ਕਰਨੀ ਚਾਹੀਦੀ ਹੈ ਕਿ ਜਿਹਡ਼ੀ ਕੇਸ ਦੀ ਕਾਰਜਕਾਰੀ ਦੀ ਤੁਹਾਨੂੰ ਲੋਡ਼ ਹੈ, ਉਹਕਿਹਡ਼ੀ ਕਿਹਡ਼ੀ ਸੰਸਥਾ ਪ੍ਰਦਾਨ ਕਰਦੀ ਹੈ।
ਵਿਸ਼ੇਸ਼ਗ ਮਦਦ
ਜਿਸ ਵੇਲੇ ਤੁਹਾਨੂੰ ਕਿਸੇ ਗੁੰਝਲਦਾਰ ਕਾਨੂੰਨੀ ਸਮੱਸਿਆ ਬਾਰੇ ਸਲਾਹ ਦੇਣ ਲਈ ਅਤੇ ਸੰਪੂਰਨ ਪ੍ਰਕਾਰ ਦੀਆਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ, ਜਿਸ ਵਿੱਚਨੁਮਾਇੰਦਗੀ ਵੀ ਸ਼ਾਮਲ ਹੋਵੇ, ਵਾਸਤੇ ਕਿਸੇ ਦੀ ਜ਼ਰੂਰਤ ਹੋਵੇ ਤਾਂ ਤੁਹਾਨੂੰ ਵਿਸ਼ੇਸ਼ਗਮਦਦਪ੍ਰਦਾਤਾ ਵਰਤਣਾ ਚਾਹੀਦਾ ਹੈ। ਕਮਿਉਨਿਟੀ ਲੀਗਲ ਸਰਵਿਸ ਫੰਡ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਹਡ਼ੇ ਨੁਮਾਇੰਦਗੀ ਦੀ ਫ਼ੀਸ ਦੇਣ ਯੋਗ ਨਾ ਹੋਣ, ਪਰ ਵਿਸ਼ੇਸ਼ ਸ਼ਰਤਾਂ ਪੂਰੀਆਂ ਕਰ ਸਕਣ - ਵਧੇਰੇਜਾਣਕਾਰੀ ਲਈ ਸਾਡਾ ਖਰਚੇ ਦਾ ਪੰਨਾ ਵੇਖੋ।ਵਿਸ਼ੇਸ਼ਗਮਦਦ ਪ੍ਰਦਾਤੇ ਆਮ ਤੌਰ ਤੇ ਲੌ ਸੈਂਟਰ, ਵਕੀਲ ਅਤੇ ਕੁਝ ਸਿਟੀਜ਼ਨਜ਼ ਐਡਵਾਈਸ ਬਿਊਰੋ ਹੁੰਦੇ ਹਨ।
ਉਹ ਕੀ ਕਰਨਗੇ?
- ਉਹ ਕਾਨੂੰਨ ਦੇ ਵਿਸ਼ੇਸ਼ ਖੇਤਰਾਂ ਵਿੱਚ ਗੁੰਝਲਦਾਰ ਮਾਮਲਿਆਂ ਬਾਰੇ ਸਲਾਹ ਅਤੇ ਕਾਨੂੰਨੀ ਮਦਦ ਪ੍ਰਦਾਨ ਕਰਨਗੇ, ਅਤੇ
- ਜਿਥੇ ਇਸ ਦੀ ਆਗਿਆ ਹੋਵੇ, ਉਹ ਤੁਹਾਡੀ ਨੁਮਾਇੰਦਗੀ ਕੋਰਟ ਵਿੱਚ ਕਰ ਸਕਦੇ ਹਨ।
ਵਿਸ਼ੇਸ਼ਗਪ੍ਰਦਾਤੇ ਕਾਨੂੰਨ ਦੇ ਵੱਖਰੇ ਵੱਖਰੇ ਖੇਤਰਾਂ ਵਿੱਚਸਲਾਹ ਦਿੰਦੇ ਹਨ - ਉਦਾਹਰਨ ਵਜੋਂ, ਰਿਹਾਇਸ਼, ਕਰਜ਼ਾ, ਇਮੀਗਰੇਸ਼ਨ ਅਤੇ ਅਪਰਾਧ। ਪੂਰਨ ਵੇਰਵੇਲਈ ਕਾਨੂੰਨ ਦੀਆਂ ਸ਼੍ਰੈਣਿਆਂ ਵੇਖੋ।
ਕੀ ਤੁਸੀਂ ਹੋਰ ਜਾਨਣਾ ਚਾਹੁੰਦੇ ਹੋ?
ਲੀਗਲ ਸਰਵਿਸਜ਼ ਕਮਿਸ਼ਨ ਦੇ ਕੁਐਲਿਟੀ ਮਾਰਕ ਬਾਰੇਜਾਣਕਾਰੀ ਉੱਚੇ ਪ੍ਰਕਾਰ ਦੇ ਚਿੰਨ੍ਹ ਲਈ ਮਿਆਰ ਅਤੇ ਉੱਚੇ ਪ੍ਰਕਾਰ ਦੇ ਚਿੰਨ੍ਹ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਲਈ ਜਾਣਕਾਰੀ ਤੋਂ ਡਾਉਨਲੋਡ ਕਰੋ।










