ਕਾਨੂੰਨ ਦੀਆਂ ਸ਼੍ਰੇਣੀਆਂ
ਅਗਾਂਹ ਦਿੱਤੇ ਕਾਨੂੰਨ ਦੇ ਖੇਤਰਾਂ ਵਿੱਚ ਕਾਨੂੰਨੀ ਸਲਾਹਕਾਰਾਂ ਦੀ ਭਾਲ ਕਰਨ ਲਈ ਤੁਸੀ ਡਾਇਰੈਕਟਰੀ ਵਰਤ ਸਕਦੇ ਹੋ :
ਭਲਾਈ ਲਾਭ
ਇਸ ਸ਼ਰੈਣੀ ਵਿੱਚ ਸੱਭ ਪ੍ਰਕਾਰ ਦੇ ਭਲਾਈ ਲਾਭ ਪ੍ਰਾਪਤ ਕਰਨ ਦੇ ਹੱਕਾਂ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਹਾਨੂੰ ਹਾਉਸਿੰਗ ਲਾਭ, ਵੌਰ ਪੈਨਸ਼ਨਜ਼ ਜਾਂ ਸਰਕਾਰੀ ਪੈਨਸ਼ਨਾਂ ਬਾਰੇ ਸਲਾਹ ਦੀ ਲੋਡ਼ ਹੋ ਸਕਦੀ ਹੈ। ਸ਼ਾਇਦ ਤੁਹਾਨੂੰ ਭਲਾਈ ਲਾਭ ਬਾਰੇ ਪੁਨਰ-ਵਿਚਾਰ ਮੀਟਿੰਗ ਵਿੱਚ ਜੋ ਕੁਝ ਹੁੰਦਾ ਹੈ, ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋਡ਼ ਹੋਵੇ।
ਪੁਲਿਸ ਦੇ ਖ਼ਿਲਾਫ ਕਾਰਵਾਈ
ਇਸ ਵਿੱਚ ਪੁਲਿਸ ਦੇ ਖ਼ਿਲਾਫ ਦਾਅਵਿਆਂ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਣ ਵਜੋਂ, ਸ਼ਾਇਦ ਤੁਹਾਨੂੰ ਪੁਲਿਸ ਦੇ ਖ਼ਿਲਾਫ਼ ਹਮਲਾ, ਤੁਹਾਡੇ ਘਰ ਅੰਦਰ ਦਾਖਲ ਹੋਣ ਬਾਰੇ, ਗੈਰ-ਕਾਨੂੰਨੀ ਹਿਰਾਸਤ, ਗਲਤਗ੍ਰਿਫ਼ਤਾਰੀ, ਤੁਹਾਡੀ ਜਾਇਦਾਦ ਵਿੱਚ ਦਖਲ ਅੰਦਾਜ਼ੀ, ਬਦਨੀਤੀ ਕਾਨੂੰਨੀ ਕਾਰਵਾਈ ਜਾਂ ਹੋਰ ਪੁਲਿਸ ਅਧਿਕਾਰ ਦੀ ਦੁਰਵਰਤੋੰ ਪ੍ਰਤੀ ਕਾਨੂੰਨੀ ਸਲਾਹ ਮਸ਼ਵਰੇ ਦੀ ਲੋਡ਼ ਹੋਵੇ।
ਚਿਕਿਤਸਕਲਾਪਰਵਾਹੀ
ਇਸ ਵਿੱਚਸੱਭ ਜਨਤਕ ਅਤੇ ਪਰਾਈਵੇਟ ਡਾਕਟਰਾਂ ਵਿਰੁਧ ਮੁਆਵਜ਼ੇ ਲਈ ਦਾਅਵਿਆਂ ਬਾਰੇ ਮਦਦ ਸ਼ਾਮਲ ਹੈ। ਇਸ ਵਿੱਚਡਾਕਟਰਾਂ, ਨਰਸਾਂ ਅਤੇ ਡੈਂਟਿਸਟਾਂ ਦੇ ਕੀਤੇ ਗਏ ਇਲਾਜ ਸ਼ਾਮਲ ਹਨ।
ਭਾਈਚਾਰਕ ਦੇਖਭਾਲ
ਇਸ ਵਿੱਚ ਸੋਸ਼ਲਸਰਵਿਸਜ਼ਵਿਭਾਗਜਾਂ ਹੈਲਥ ਕੇਅਰ ਅਥੌਰਿਟੀ ਵਲੋਂ ਭਾਈਚਾਰੇ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂਸੇਵਾਵਾਂਬਾਰੇਕਾਨੂੰਨੀਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਬਿਮਾਰਾਂ, ਬਜ਼ੁਰਗਾਂਜਾਂ ਅੰਗਹੀਣਤਾਵਾਲੇਲੋਕਾਂਲਈ ਸੇਵਾਵਾਂ ਜਾਂ ਸਹੂਲਤਾਂ ਪ੍ਰਦਾਨ ਕਰਨ ਦੀ ਕਮੀ ਬਾਰੇ ਦਾਅਵਾ ਕਰਨ ਵਿੱਚ ਸ਼ਾਇਦ ਤੁਹਾਨੂੰਮਦਦ ਦੀ ਲੋਡ਼ ਹੋਵੇ।
ਉਪਭੋਗੀ ਅਤੇ ਸਧਾਰਨ ਇਕਰਾਰਨਾਮਾ
ਇਸ ਵਿੱਚਉਪਭੋਗੀਆਂ ਵਲੋਂ ਕੀਤੇ ਜਾਂਦੇ ਸੱਭ ਇਕਰਾਰਨਾਮਿਆਂ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਹਾਨੂੰ ਉਸ ਵੇਲੇ ਦਾਅਵਾ ਕਰਨ ਬਾਰੇ ਸਲਾਹ ਦੀ ਜ਼ਰੂਰਤ ਹੋਵੇ ਜਿਸ ਵੇਲੇ ਵਸਤੂ ਉਹ ਕੁਝ ਨਹੀਂਕਰਦੀ ਜੋ ਕੁਝ ਵੇਚਣ ਵਾਲੇ ਜਾਂ ਬਣਾਉਣ ਵਾਲੇ ਨੇ ਇਸ ਲਈ ਦਾਅਵਾ ਕੀਤਾ ਸੀ। ਸ਼ਾਇਦ ਤੁਸੀਂ ਕੰਪਨੀ ਕੋਲੋਂ ਉਹ ਇਕਰਾਰ ਪੂਰਾ ਕਰਾਉਣਾ ਚਾਹੁੰਦੇ ਹੋ ਜਿਸ ਉੱਤੇ ਦਸਤਖਤ ਕੀਤੇ ਸਨ ਜਾਂ ਉਸ ਕੰਮ ਨੂੰ ਸਹੀ ਕਰਾਉਣਾ ਚਾਹੁੰਦੇ ਹੋ ਜਿਹਡ਼ਾ ਉਚਿੱਤ ਮਿਆਰ ਅਨੁਸਾਰ ਨਹੀਂ ਕੀਤਾ ਗਿਆ।
ਅਪਰਾਧ
ਇਸ ਵਿੱਚ ਸੱਭ ਫੌਜਦਾਰੀ ਕਾਰਵਾਈਆਂ ਸਬੰਧੀ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਇਸ ਵਿੱਚ ਜਾਂਚ ਪਡ਼ਤਾਲ ਕੀਤੀ ਜਾਣੀ, ਕਾਨੂੰਨੀ ਕਾਰਵਾਈ ਅਤੇ ਸਜ਼ਾ ਦਿੱਤੀ ਜਾਣੀ ਸ਼ਾਮਲ ਹੈ। ਸ਼ਾਇਦ ਤੁਹਾਨੂੰ ਜੇਲ ਦੀ ਸਜ਼ਾ ਦੀ ਲੰਮਾਈ, ਹਿਰਾਸਤ ਜਾਂ ਪਰੋਲ ਦੇ ਸਮੇਂ ਬਾਰੇ ਸਲਾਹ ਦੀ ਲੋਡ਼ ਹੋਵੇ। ਇਸ ਸ਼੍ਰੇਣੀ ਵਿੱਚ ਜਿਸ ਤਰ੍ਹਾਂ ਕੈਦੀਆਂ ਨਾਲ ਵਿਹਾਰ ਕੀਤਾ ਜਾਂਦਾ ਹੈ, ਉਸ ਬਾਰੇ ਵੀ ਮਦਦ ਸ਼ਾਮਲ ਹੈ।
ਕਰਜ਼ਾ
ਇਸ ਵਿੱਚ ਜਿਹਡ਼ੇਪੈਸੇ ਤੁਸੀਂ ਦੇਣੇ ਹਨ ਉਨ੍ਹਾਂ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਹਾਨੂੰ ਇਸ ਕਰਕੇ ਸਲਾਹ ਦੀ ਲੋਡ਼ ਪਵੇ ਕਿਉਂਕਿ ਤੁਸੀਂ ਦੀਵਾਲੀਏ ਹੋ। ਜੇ ਤੁਸੀਂ ਆਪਣੀ ਮੋਰਟਗੇਜ, ਟੈਕਸ ਜਾਂ ਪੂੰਜੀਨਿਵੇਸ਼ਦੀਆਂ ਕਿਸ਼ਤਾਂ ਪੂਰੀਆਂ ਕਰਨ ਵਿੱਚ ਪਿਛੇ ਰਹਿ ਗਏ ਹੋ ਤਾਂ ਸ਼ਾਇਦ ਤੁਸੀਂ ਆਪਣੀ ਕਾਨੂੰਨੀਸਥਿਤੀਬਾਰੇ ਸਲਾਹ ਪ੍ਰਾਪਤ ਕਰਨੀ ਚਾਹੋਗੇ।
ਵਿਦਿਆ
ਇਸ ਵਿੱਚ ਵਿੱਦਿਆਸੇਵਾ, ਜਿਸ ਵਿੱਚ ਵਿੱਦਿਆ ਨਾ ਪ੍ਰਦਾਨ ਕਰਨੀ ਸ਼ਾਮਲ ਹੈ, ਨਾਲ ਸਬੰਧਤ ਸਮੱਸਿਆਵਾਂਬਾਰੇਕਾਨੂੰਨੀਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਸੀਂ ਵਿੱਦਿਆ ਲਈ ਖਰਚਾ ਪ੍ਰਾਪਤ ਕਰਨ ਵਾਸਤੇ ਕਾਨੂੰਨੀਕੇਸ ਬਣਾਉਣ ਲਈ ਜਾਂ ਵਿਸ਼ੇਸ਼ ਲੋਡ਼ਾਂ ਲਈ ਵਿੱਦਿਆ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੋ।
ਰੋਜ਼ਗਾਰ
ਇਸਵਿੱਚ ਜੋਕੁਝ ਕੰਮ ਤੇ ਹੁੰਦਾ ਹੈ ਉਸ ਸਬੰਧੀ ਸੱਭ ਕੁਝ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦਤੁਸੀਂਅਨੁਭਵਕਰਦੇ ਹੋ ਕਿ ਤੁਹਾਨੂੰ ਗੈਰ-ਇਨਸਾਫੀ ਨਾਲ ਨੌਕਰੀ ਤੋਂ ਕੱਢਿਆ ਗਿਆ ਹੈ। ਸ਼ਾਇਦ ਤੁਹਾਨੂੰਆਪਣੇ ਰੋਜ਼ਗਾਰ ਇਕਰਾਰਨਾਮੇਦੇ ਕਿਸੇ ਪੱਖ ਬਾਰੇ ਜਾਂ ਜੇ ਤੁਸੀਂ ਨਸਲੀ ਜਾਂ ਲਿੰਗੀ ਵਿਤਕਰੇਪ੍ਰਤੀਮੁਕੱਦਮੇਕਰ ਸਕਦੇ ਹੋ, ਬਾਰੇ ਸਲਾਹ ਪ੍ਰਾਪਤ ਕਰਨੀ ਚਾਹੋ। ਸ਼ਾਇਦ ਤੁਸੀਂ ਜਾਨਣਾ ਚਾਹੋ ਕਿ ਹਡ਼ਤਾਲਕਾਨੂੰਨੀਹੈ ਜਾਂ ਨਹੀਂ ਜਾਂ ਅੰਕਡ਼ੇ, ਸੁਰੱਖਿਆ ਅਤੇ ਮੁਲਾਜ਼ਮ ਗੁਪਤਤਾ ਬਾਰੇ ਤੁਹਾਡੀ ਕੀਸਥਿਤੀਹੈ।
ਪਰਿਵਾਰ
ਇਸ ਵਿੱਚ ਪਰਵਾਰਸਬੰਧਤਸਾਰੇ ਮਸਲਿਆਂ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਸੀਂ ਇਸ ਬਾਰੇ ਸਲਾਹ ਲੈਣਾ ਚਾਹੋ ਕਿ ਤਲਾਕ ਤੋਂ ਬਾਅਦ ਜੇ ਤੁਸੀਂ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੇ ਹੋ ਅਤੇ ਜੇ ਦੂਸਰੀ ਪਾਰਟੀ ਨੂੰ ਬੱਚਿਆਂ ਨਾਲ ਕੋਈ ਸੰਪਰਕ ਕਰਨਾ ਚਾਹੀਦਾ ਹੈ ਜਾਂ ਨਹੀਂ ਤਾਂ ਤੁਹਾਨੂੰ ਕੀਕਰਨਾ ਚਾਹੀਦਾ ਹੈ। ਘਰੇਲੂ ਹਿੰਸਾ, ਜਾਂ ਜੇ ਤੁਹਾਡੇ ਬੱਚੇ ਨੂੰ ਸੰਭਾਲ ਵਿੱਚ ਲਿਆ ਜਾ ਰਿਹਾ ਹੈ ਜਾਂ ਗੋਦੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਤੁਹਾ ਕੀ ਕਰਨਾ ਚਾਹੀਦਾ ਹੈ, ਬਾਰੇ ਤੁਸੀਂ ਮਦਦਲੈ ਸਕਦੇ ਹੋ।
ਰਿਹਾਇਸ਼
ਇਸ ਵਿੱਚ ਤੁਹਾਡੇਘਰ ਨਾਲ ਸਬੰਧਤ ਕਾਨੂੰਨੀ ਸਮੱਸਿਆਵਾਂਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਜੇ ਤੁਸੀਂਆਪਣੇਕਿਰਾਏਜਾਂ ਮੌਰਟਗੇਜ ਦੀਆਂ ਕਿਸ਼ਤਾਂ ਦੇਣ ਵਿੱਚ ਪਿਛੇ ਰਹਿ ਗਏ ਹੋ, ਤੁਹਾਨੂੰ ਘਰ ਵਿੱਚ ਸੁਧਾਰ ਜਾਂਮੁਰੰਮਤਾਂਕਰਾਉਣਦੀ ਲੋਡ਼ ਹੈ, ਜਾਂ ਤੁਹਾਨੂੰ ਜ਼ਬਰਦਸਤੀਬਾਹਰ ਕੱਢਿਆ ਜਾ ਰਿਹਾ ਹੈ ਜਾਂ ਤੁਸੀਂਸ਼ੋਰ-ਸ਼ਰਾਬੇ ਜਾਂ ਤੰਗੀ ਪਰੇਸ਼ਾਨੀ ਤੋਂ ਪੀਡ਼ਤ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ,ਬਾਰੇ ਤੁਸੀਂ ਸਲਾਹ ਲੈ ਸਕਦੇ ਹੋ। ਇਸ ਵਿੱਚ ਪੱਟੀਦਾਰ ਦੇ ਵੀ ਹੱਕ ਸ਼ਾਮਲ ਹਨ।
ਇਮੀਗਰੇਸ਼ਨਅਤੇਨਾਗਰਿਕਤਾ
ਇਸ ਵਿੱਚ ਯੂਕੇਵਿੱਚ ਕੀ ਇਮੀਗਰੇਸ਼ਨ ਨਾਲ ਸਬੰਧਤ ਸੱਭ ਕੁਝ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਤ ਤੁਸੀਂ ਆਪਣੀ ਨਾਗਰਿਕਤਾ ਜਾਂ ਇਸ ਦੇਸ਼ ਵਿੱਚ ਰਹਿਣ ਸਬੰਧੀ ਆਪਣੇ ਹੱਕ ਬਾਰੇ ਸਵਾਲ ਪੁੱਛਣਾ ਚਾਹੁੰਦੇ ਹੋ। ਸ਼ਾਇਦ ਤੁਸੀਂ ਪਨਾਹ, ਯੂਕੇ ਅੰਦਰ ਦਾਖਲ ਹੋਣ ਲਈ ਲੋਡ਼ੀਂਦੀ ਜਾਣਕਾਰੀ ਅਤੇ ਤੁਹਾਨੂੰ ਕਿਉਂਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋਡ਼ ਹੋਵੇ।
ਮਾਨਸਿਕਸਿਹਤ
ਇਸ ਵਿੱਚ ਉਨ੍ਹਾਂਸੱਭ ਮਾਮਲਿਆਂ ਬਾਰੇ ਮਦਦ ਸ਼ਾਮਲ ਹੈ ਜਿਨ੍ਹਾਂ ਵਿੱਚ ਮਾਨਸਿਕ ਸਿਹਤ ਮੁੱਖ ਮਸਲਾ ਹੈ ਅਤੇ ਤੁਸੀਂਜਾਂ ਆਸਰੱਤ ਚਾਹੁੰਦੇ ਹੋ ਕਿ ਤੁਹਾਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਜਾਂ ਤੁਹਾਨੂੰ ਕਿਸੇਸੰਸਥਾਵਿੱਚ ਨਜ਼ਰਬੰਦ ਰੱਖੇ ਜਾਣ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਤੁਸੀਂ ਮਾਨਸਿਕ ਸਿਹਤ ਐਕਟ 1983 ਨਾਲ ਸਬੰਧਤ ਸੱਭ ਕੁਝ ਬਾਰੇ ਮਦਦ ਪ੍ਰਾਪਤ ਕਰ ਸਕਦੇ ਹੋ।
ਨਿੱਝੀ ਸੱਟ-ਫੇਟ
ਇਸ ਵਿੱਚ ਹੋਰ ਕਿਸੇ ਵਿਅਕਤੀ ਜਾਂ ਸੰਸਥਾ ਵਲੋਂ ਕੀਤੇ ਨੁਕਸਾਨ ਜਾਂ ਲੱਗੀ ਸੱਟ-ਫੇਟ ਪ੍ਰਤੀ ਮੁਆਵਜ਼ਾ ਲੈਣਦੇ ਦਾਅਵੇ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਹਾਨੂੰ ਟਰੈਫਿਕ ਐਕਸੀਡੈਂਟ ਤੋਂ ਬਾਅਦ ਦਾਅਵਾ ਕਰਨ ਬਾਰੇ ਸਲਾਹ ਲੈਣ ਦੀ ਲੋਡ਼ ਹੇਵੇ। ਸ਼ਾਇਦ ਤੁਸੀਂ ਜਾਨਣਾ ਚਾਹੋਗੇ ਕਿ ਕੰਮ ਤੇ ਐਕਸੀਡੈਂਟ ਜਾਂ ਕੰਮ ਤੇ ਲੱਗਣ ਵਾਲੀ ਬੀਮਾਰੀ ਦੇ ਮਸਲੇ ਬਾਰੇ ਤੁਹਾਡੀ ਕੀ ਸਥਿਤੀ ਹੈ।
ਜਨਤਕਕਾਨੂੰਨ
ਇਸ ਵਿੱਚ ਨਾਗਰਿਕਸੁਤੰਤਰਤਾਜਾਂ ਮਾਨਵ ਹੱਕਾਂ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਸੀਂਜਾਨਣਾਚਾਹੋਗੇਕਿ ਮਾਨਵ ਹੱਕਾਂ ਦੇ ਐਕਟ 1998 ਦਾ ਤੁਹਾਡੀ ਸਥਿਤੀ ਉਤੇ ਕੀ ਪ੍ਰਭਾਵ ਹੋਵੇਗਾ। ਤੁਸੀਂ ਅੰਕਡ਼ੇ ਸੁਰੱਖਿਆ, ਜਾਣਕਾਰੀ ਦੀ ਆਜ਼ਾਦੀ ਸਬੰਧਤ ਮਸਲਿਆਂ ਅਤੇ ਜਨਤਕ ਸੰਸਥਾਵਾਂਦੇਫੈਸਲਿਆਂਦਾ ਵਿਰੋਧ ਕਿਸ ਤਰ੍ਹਾਂ ਕਰ ਸਕਦੇ ਹੋ, ਬਾਰੇ ਸਲਾਹ ਪ੍ਰਾਪਤ ਕਰ ਸਕਦੇ ਹੋ।










