ਕਮਿਊਨਟੀ ਲੀਗਲ ਐਡਵਾਈਸ (Community Legal Advice) ਸਹਾਇਤਾ ਲਾਈਨ
- ਕਮਿਊਨਟੀ ਲੀਗਲ ਐਡਵਾਈਸ ਸਹਾਇਤਾ ਲਾਈਨ ਤੁਹਾਡੀ ਕਿਵੇਂ ਸਹਾਇਤਾ ਕਰ ਸਕਦੀ ਹੈ
- ਕੀ ਹੋਵੇਗਾ ਜਦ ਮੈਂ ਕਾਲ ਕਰਾਗਾਂ ?
- ਜੇ ਮੈਂ ਤੁਹਾਨੂੰ ਵਾਪਸ ਕਾਲ ਕਰਨ ਲਈ ਪੁੱਛਦਾ ਹਾਂ ਤਾਂ ਕੀ ਹੁੰਦਾ ਹੈ?
- ਹੋਰ ਭਾਸ਼ਾਵਾ ਵਿਚ ਸਲਾਹ ਉਪਲੱਬਧ ਹੈ
- ਮਿਨੀਕੋਮ (Minicom) ਅਤੇ ਟਾਈਪਟਾਕ (Type-Talk)
ਕਮਿਊਨਟੀ ਲੀਗਲ ਐਡਵਾਈਸ (Community Legal Advice) ਸਹਾਇਤਾ ਲਾਈਨ ਤੁਹਾਡੀ ਕਿਵੇਂ ਸਹਾਇਤਾ ਕਰ ਸਕਦੀ ਹੈ
ਕਮਿਊਨਟੀ ਲੀਗਲ ਐਡਵਾਈਸ ਲੀਗਲ ਏਡ (Legal Aid) ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਇਕ ਮੁਫਤ ਅਤੇ ਗੁਪਤ ਸਲਾਹ ਸੇਵਾ ਹੈ। ਜੇਕਰ ਤੁਸੀਂ ਘੱਟ ਆਮਦਨ ਜਾਂ ਲਾਭਾਂ ਦੇ ਵਿਚ ਆਉਂਦੇ ਹੋ, ਤਾਂ ਕਰਜਾ, ਸਿੱਖਿਆ, ਲਾਭ ਅਤੇ ਕਰ ਅਦਾ ਕਰਨ ਲਈ, ਰੋਜਗਾਰ ਅਤੇ ਘਰ ਦੀ ਸਮੱਸਿਆਵਾਂ ਵਾਸਤੇ ਨਿਰਪੱਖ ਸਲਾਹ ਲਈ ਕਾਲ ਲਈ ਕਾਲ ਕਰੋ।
ਤੁਸੀਂ ਕਰ ਸਕਦੇ ਹੋ:
- ਸਾਨੂੰ ਕਾਲ ਸੋਮਵਾਰ ਤੋ ਸ਼ੁੱਕਰਵਾਰ ਤੱਕ ਸਵੇਰ 9 ਵਜੇ ਤੋਂ ਸ਼ਾਮੀ 6.30 ਵਜੇ ਤੱਕ 0845 345 4 345 ਉੱਤੇ। BT ਦੇ ਤਾਰ ਵਾਲੇ ਫਿਕਸ ਫੋਨ ਤੋ ਕਾਲਾਂ ਦੀ ਕੀਮਤ 4 ਪ ਪ੍ਤੀ ਮਿੰਟ ਤੋ ਜਿਆਦਾ ਨਹੀਂ ਹੁੰਦੀ। ਮੋਬਾਈਲ ਫੋਨ ਤੋਂ ਆਮ ਤੌਰ ਤੇ ਜਿਆਦਾ ਕਾਲਾਂ ਹੁੰਦੀਆਂ ਹਨ। ਕੀ ਕੀਮਤ ਬਾਰੇ ਚਿੰਤਾਗ੍ਰਸਤ ਹੋ? ਸਨਾਹਕਾਰ ਨੂੰ ਤੁਹਾਨੂੰ ਵਾਪਸ ਕਾਲ ਕਰਨ ਲਈ ਕਹੋ।
- ਤੁਹਾਨੂੰ ਕਾਲ ਕਰਨ ਲਈ ਸਾਨੂੰ ਕਹੋ। ਇਸ ਫਾਰਮ ਨੂੰ ਭਰਕੇ ਸਾਡੀ ਵਾਪਸ ਕਾਲ ਕਰਨ ਦੀ ਸੇਵਾ ਨੂੰ ਵਰਤੋ ਜਾਂ ਤੁਸੀਂ ਸਧਾਰਣਤਾ ਹੀ legalaid ਅਤੇ ਆਪਣਾ ਨਾਮ 80010 ਨੂੰ ਭੇਜ ਸਕਦੇ ਹੋ ਅਤੇ ਅਸੀਂ ਤੁਹਾਨੂੰ 24 ਘੰਟਿਆਂ ਦੇ ਅੰਦਰ-ਅੰਦਰ ਵਾਪਸ ਕਾਲ ਕਰਾਂਗੇ।
ਤੁਹਾਡੇ ਟੈਕਸਟ ਦੀ ਕੀਮਤ ਤੁਹਾਡੇ ਟੈਲੀਫੋਲ ਆਪਰੋਟਰ ਦੀ ਆਮ ਕੀਮਤਾਂ ਉੱਪਰ ਹੀ ਹੋਵੇਗੀ। ਇਹ ਕੀਮਤਾਂ ਭਿੰਨ-ਭਿੰਨ ਹੋਣਗੀਆਂ ਪਰ xx ਪ ਤੋ ਜਿਆਦਾ ਕੀਮਤ ਨਹੀਂ ਹੋਵੇਗੀ।
ਸੇਵਾ ਅੰਗਰੋਜੀ ਅਤੇ ਵੈਲਸ਼ ਕਾਨੂੰਨ ਨੂੰ ਕਵਰ ਕਰਦੀ ਹੈ।
ਕੀ ਹੋਵੇਗਾ ਜਦ ਮੈਂ ਕਾਲ ਕਰਾਂਗਾ?
ਪਹਿਲਾ ਵਿਅਕਤੀ ਜਿਸ ਨਾਲ ਤੁਸੀਂ ਗੱਲ ਕਰੋਗੇ, ਉਹ ਇਕ ਚਾਲਕ (ਆਪਰੋਟਰ) ਹੈ। ਉਹ ਕਾਨੂੰਨੀ ਤੋਰ ਤੇ ਤਜਰਬੇਕਾਰ ਨਹੀਂ ਹਨ ਪਰ ਤੁਹਾਨੂੰ ਤੁਹਾਡੀ ਮੁਸ਼ਕਲਾਂ ਬਾਰੇ ਕੁਝ ਪ੍ਸ਼ਨ ਪੁੱਛਣਗੇ, ਇਹ ਜਾਨਣ ਲਈ ਕਿ ਤੁਹਾਨੂੰ ਕਿਸ ਕਿਸਮ ਦੀ ਜਾਣਕਾਰੀ ਅਤੇ ਸਲਾਹ ਦੀ ਜਹੂਰਤ ਹੈ।
- ਜੇਕਰ ਤੁਹਾਨੂੰ ਕੋਈ ਮੁਸ਼ਕਲਾਤਾਂ ਹਨ ਤਾਂ ਅਸੀਂ ਤੁਹਾਡੀ ਮੱਦਦ ਕਰ ਸਕਦੇ ਹਾਂ, ਚਾਲਕ (ਆਪਰੇਟਰ) ਤੁਹਾਨੂੰ ਕੁਝ ਹੋਰ ਪ੍ਸ਼ਨ ਤੁਹਾਡੀ ਆਰਥਿਕਤਾ ਬਾਰੇ ਪੁੱਛਣਗੇ, ਇਹ ਜਾਨਣ ਲਈ ਕਿ ਤੁਸੀਂ ਇਸ ਮੁਫਤ ਖਾਸ ਸੇਵਾ ਲਈ ਯੋਗ ਹੋ।
- ਜੇਕਰ ਤੁਸੀ ਯੋਗ ਹੋ ਤਾਂ ਤੁਹਾਨੂੰ ਤੁਰੰਤ ਹੀ ਇਕ ਖਾਸ ਕਾਨੂੰਨੀ ਸਲਾਹਕਾਰ ਨਾਲ ਜੋਡ਼ ਦਿੱਤਾ ਜਾਵੇਗਾ। ਖਾਸ ਕਾਨੂੰਨੀ ਸਲਾਹਕਾਰ ਫਿਰ ਤੁਹਾਡੇ ਕੇਸ ਨੂੰ ਆਪਣੇ ਹੱਥਾਂ ਵਿਚ ਲੈ ਲਵੇਗਾ। ਉਹ ਤੁਹਾਡੇ ਵਲੋਂ ਤੀਜੀ ਧਿਰ ਜਿਵੇਂ ਕਿ ਮਕਾਨ-ਮਾਲਕ ਅਤੇ ਤੁਹਾਡੇ ਤੋਂ ਕਰਜੇ ਲੈਣ ਵਾਲਿਆ ਨੂੰ ਪੱਤਰ ਲਿਖਣਗੇ ਅਤੇ ਗੱਲ-ਬਾਤ ਕਰਣਗੇ। ਤੁਸੀਂ ਆਪਣੇ ਸਲਾਹਕਾਰ ਨਾਲ ਵਿਸ਼ਵਾਸ ਨਾਲ ਗੁਪਤ ਗੱਲਾਂ ਬੋਲ ਸਕਦੇ ਹੋ, ਜਿਵੇਂ ਕੀ ਤੁਹਾਨੂੰ ਕਈ ਵਾਰੀ ਇਸ ਦੀ ਲੋਡ਼ ਹੁੰਦੀ ਹੈ ਜਦੋ ਤੱਕ ਕਿ ਤੁਹਾਡੀ ਮੁਸ਼ਕਲਾਤ ਹੱਲ ਨਹੀਂ ਹੋ ਜਾਂਦੀ।
- ਇਥੇ ਤੱਕ ਕਿ ਜੇਕਰ ਤੁਸੀਂ ਯੋਗ ਨਹੀ ਹੋ ਜਾਂ ਅਸੀਂ ਤੁਹਾਡੀ ਮੁਸ਼ਕਲ ਨੂੰ ਆਪਣੇ ਤਰੀਕੇ ਨਾਲ ਹੱਲ ਨਹੀ ਕਰ ਸਕਦੇ ਤਾਂ ਅਸੀਂ ਤੁਹਾਨੂੰ ਸਾਡੇ ਸੰਪਰਕ ਵਿਚਲਿਆ ਹੋਰ ਅਜੰਸੀਆਂ ਸਹਾਇਤਾ ਲਾਈਨਾਂ ਜਾਂ ਸਥਾਨਕ ਸਲਾਹ ਸੇਵਾਵਾਂ ਨਾਲ ਮਿਲਾ ਸਕਦੇ ਹਾਂ, ਜੋ ਤੁਹਾਡੀ ਮਦਦ ਕਰ ਸਕਦਿਆਂ ਹਨ। ਅਸੀਂ ਤੁਹਾਨੂੰ ਹੋਰ ਕਾਨੂੰਨੀ ਜਾਨਕਾਰੀ ਸ੍ਰੋਤਾਂ ਦੇ ਬਾਰੇ ਵਿਚ ਦਿਸ਼ਾ ਨਿਰਦੇਸ਼ ਵੀ ਦੇ ਸਕਦੇ ਹਾਂ, ਤੁਹਾਨੂੰ ਆਪਣੇ ਆਪ ਦੀ ਮਦਦ ਕਰਣ ਲਈ।
- ਅਸੀਂ ਆਪਣੀਆ ਸੇਵਾਵਾਂ ਦਾ ਕਦੇ ਹੀ ਮੁਲ ਨਹੀ ਲੈਂਦੇ। ਸਾਡੀ ਸਾਰੀ ਸਲਾਹ ਅਤੇ ਮਦਦ ਦਾ ਭੁਗਤਾਨ ਪੂਰੀ ਤਰਾਂ ਨਾਲ ਸਰਕਾਰ ਦੁਆਰਾ ਕੀਤਾ ਜਾਂਦਾ ਹੈ
ਕੀ ਹੁੰਦਾ ਹੈ ਜੇਕਰ ਮੈਂ ਤੁਹਾਨੂੰ ਆਪਣੇ ਆਪ ਨੂੰ ਵਾਪਸ ਕਾਲ ਕਰਨ ਲਈ ਕਹਿੰਦਾ ਹਾਂ?
ਜੇਕਰ ਤੁਸੀਂ ਸਾਨੂੰ ਵਾਪਸ ਕਾਲ ਕਰਨ ਲਈ ਕਹਿੰਦੇ ਹੋ ਤਾਂ ਸੇਵਾ ਉਹ ਹੀ ਰਹਿੰਦੀ ਹੈ ਪਰ ਤੁਸੀਂ ਆਪਣੀ ਕਾਲ ਦੀ ਕੀਮਤ ਬਚਾ ਲਵੋਗੇ।
ਸਲਾਹ ਹੋਰ ਭਾਸ਼ਾਵਾਂ ਵਿਚ ਉਪਲੱਬਧ ਹੈ।
ਜੇਕਰ ਤੁਸੀਂ ਅੰਗਰੇਜੀ ਜਾਂ ਵੈਲਸ਼ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਸਲਾਹ ਚਾਹੁੰਦੇ ਹੋ ਤਾਂ ਸਹਾਇਤਾ ਲਾਈਨ ਕੋਲ ਅਨੁਵਾਦ ਕਰਨ ਦੀ ਸੇਵਾ ਉਪਲੱਬਧ ਹੈ। ਲੈਗੂਏਜ ਲਾਈਨ (Language Line) 170 ਭਾਸ਼ਾਵਾਂ ਵਿਚ ਤੁਰੰਤ ਅਨੁਵਾਦ ਦੀ ਸੇਵਾ ਪ੍ਦਾਨ ਕਰਦੀ ਹੈ।
ਮਿਨੀਕੋਮ (Minicom) ਅਤੇ ਟਾਈਪ-ਟਾਕ (Type-Talk)
ਮਿਨੀਕੋਮ ਅਤੇ ਟਾਈਪਟਾਕ ਕਾਲਾਂ ਦਾ ਸਵਾਗਤ ਹੈ..
- ਮਿਨੀਕੋਮ (Minicom) ਬੋਲੇਆਂ, ਘੱਟ ਸੁਨਣ ਵਾਲਿਆਂ, ਜਾਂ ਬੋਲਣ ਦੀ ਬੀਮਾਰੀ ਵਾਲੇ ਲੋਕਾਂ ਨਾਲ ਜਾਂ ਉਹਨਾਂ ਦੇ ਵਿਚਕਾਰ ਸੰਚਾਰ ਸਾਧਨ ਸਥਾਪਿਤ ਕਰਨ ਲਈ ਇਕ ਟਾਈਪ ਕਰਨ ਵਾਲਾ ਯੰਤਰ ਹੈ। ਮਿਨੀਕੋਮ ਦਾ ਨੰਬਰ 0845 609 6677 ਹੈ।
- ਟਾਈਪ-ਟਾਕ (Type-Talk) ਉਨਾਂ ਲੋਕਾਂ ਨੂੰ ਯੋਗ ਬਣਾਉਂਦੇ ਹੈ ਜਿੰਨਾਂ ਨੂੰ ਚਾਲਕ (ਆਪਰੇਟਰ) ਦੀ ਮੁਫਤ ਸੇਵਾਵਾਂ ਦੇ ਰਾਹੀਂ ਟੈਕਸਟ ਵਾਲੇ ਫੋਨ ਨਾਲ ਟੈਲੀਫੋਨ ਸਲਾਹ ਤੱਕ ਪਹੁੰਚਣ ਵਿਚ ਸੁਨਣ ਦੀ ਮੁਸ਼ਕਿਲ ਹੁੰਦੀ ਹੈ।










