ਕਮਿਉਨਿਟੀ ਲੀਗਲ ਐਡਵਾਈਸ (Community Legal Advice) ਕੇਂਦਰ ਅਤੇ ਨੇਟਵਰਕ
ਕਮਿਉਨਿਟੀ ਲੀਗਲ ਐਡਵਾਈਸ ਕੇਂਦਰ ਅਤੇ ਨੇਟਵਰਕ ਸੁਤੰਤਰ ਅਤੇ ਗੋਪਨੀਏ ਕਾਨੂੰਨੀ ਸਲਾਹ ਅਤੇ ਪ੍ਰਤੀਰੂਪਣ ਸੇਵਾਵਾਂ ਮੁਹਈਆ ਕਰਾਉਂਦਾ ਹੈ।
ਇਹ ਨਾਲ ਮਿਲਕੇ ਹੇਠ ਲਿੱਖਿਆਂ ਤੋਂ ਸੰਬੰਧਤ ਪਰੇਸ਼ਾਨੀਆਂ ਵਿੱਚ ਮਦਦ ਕਰਨ ਲਈ ਕਾਨੂੰਨੀ ਸਲਾਹ ਸੇਵਾਵਾਂ ਦੀ ਵਿਆਪਕ ਰੇਂਜ ਲੈਕੇ ਆਉਂਦੇ ਹਨ:
- ਲਾਭ ਅਤੇ ਕਰ ਕ੍ਰੇਡਿਟ (ਟੈਕਸ ਕ੍ਰੇਡਿਟ)
- ਕਰਜਾ
- ਰੋਜਗਾਰ
- ਹਾਉਸਿੰਗ
- ਸਮੁਦਾਏਕ ਦੇਖਭਾਲ
- ਪਰਿਵਾਰਕ ਕਾਨੂੰਨ।
ਕੇਂਦਰ ਅਤੇ ਨੇਟਵਰਕ ਪੂਰੇ ਇੰਗਲੈਂਡ ਅਤੇ ਵੇਲਸ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ। ਪਹਿਲਾ ਕਮਿਉਨਿਟੀ ਲੀਗਲ ਐਡਵਾਈਸ ਕੇਂਦਰ ਹੁਣ ਗੇਟਸਹੈਡ (Gateshead) ਵਿੱਚ ਖੁਲ੍ਹਿਆ ਹੈ।
ਕੀ ਉਹ ਮੇਰੀ ਮਦਦ ਕਰ ਸਕਦੇ ਹਨ?
ਸ਼ੁਰੂਆਤੀ ਮੁਲਾਕਾਤ ਤੇ ਮੁਫਤ ਆਮ ਕਾਨੂੰਨੀ ਸਲਾਹ ਉਪਲਬੱਧ ਹੈ।
ਹੋਰ, ਵਿਸ਼ੇਸ਼ਗ ਸਲਾਹ ਉਪਲਬੱਧ ਹੈ ਜੇਕਰ ਤੁਸੀ ਕਾਨੂੰਨੀ ਮਦਦ (ਲੀਗਲ ਏਡ) ਲਈ ਯੋਗ ਹੋ। ਇਹ ਪਤਾ ਕਰਨ ਲਈ ਕਿ ਕੀ ਤੁਸੀ ਮੁਫਤ ਸਲਾਹ ਪ੍ਰਾਪਤ ਕਰ ਸਕਦੇ ਹੋ, ਸਾਡਾ ਕਾਨੂੰਨੀ ਮਦਦ ਕੈਲਕੁਲੇਟਰ ਵਰਤੋਂ।
ਕੁਝ ਪਰੇਸ਼ਾਨੀਆਂ ਲਈ ਤੁਹਾਨੂੰ ਵਿਸ਼ੇਸ਼ਗ ਸਲਾਹ ਪ੍ਰਾਪਤ ਕਰਨ ਲਈ ਕਾਨੂੰਨੀ ਮਦਦ ਲਈ ਯੋਗ ਹੋਣ ਦੀ ਲੋਡ਼ ਨਹੀਂ ਹੋਵੇਗੀ, ਹਾਲਾਂਕਿ ਤੁਹਾਨੂੰ ਦੁਜੇ ਮਾਪਦੰਢ ਪੂਰੇ ਕਰਨੇ ਪੈ ਸਕਦੇ ਹਨ। ਤੁਹਾਨੂੰ ਸ਼ੁਰੂਆਤੀ ਮੁਲਾਕਾਤ ਤੇ ਇਸਦੀ ਸਲਾਹ ਦਿੱਤੀ ਜਾਵੇਗੀ।
ਜੇਕਰ ਕੇਂਦਰ ਜਾਂ ਨੇਟਵਰਕ ਮੇਰੀ ਮਦਦ ਨਾ ਕਰ ਸਕੇ, ਤਾਂ ਕੀ ਹੋਵੇਗਾ?
ਜੇਕਰ ਕੇਂਦਰ ਜਾਂ ਨੇਟਵਰਕ ਤੁਹਾਡੀ ਮਦਦ ਕਰਨ ਵਿੱਚ ਅਯੋਗ ਹੋਵੇ ਉਹ ਤੁਹਾਨੂੰ ਦੁਜੇ ਤਰੀਕੇ ਬਾਰੇ ਦੱਸਾਂਗੇ ਜਿੱਥੋਂ ਤੁਸੀ ਮਦਦ ਪ੍ਰਾਪਤ ਕਰ ਸਕਦੇ ਹੋ। ਮਿਸਾਲ ਵਜੋਂ, ਤੁਹਾਨੂੰ ਦੁਜੇ ਸੰਗਠਨ ਦਾ ਵੇਰਵਾ ਦਿੱਤਾ ਜਾ ਸਕਦਾ ਹੈ ਜੋ ਮਦਦ ਕਰ ਸਕਦੀ ਹੋਵੇ ਜਾਂ ਤੁਹਾਨੂੰ ਕਾਨੂੰਨੀ ਜਾਣਕਾਰੀ ਸੰਸਾਧਨ ਲਈ ਦਿਸ਼ਾਨਿਰਦੇਸ਼ ਦਿੱਤੇ ਜਾਵਾਂਗੇ।
ਗੇਟਸਹੈਡ ਕਮਿਉਨਿਟੀ ਲੀਗਲ ਐਡਵਾਈਸ (Gateshead Community Legal Advice) ਸੇਂਟਰ
Gateshead Community Legal Advice Centre[iii] ਇੱਥੇ ਹੈ:
5 Regent Terrace
Gateshead
NE8 1LU
ਟੇਲਿ: 0191 478 5100
ਫੈਕਸ: 0191 477 4922
ਕੇਂਦਰ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮੀ 5 ਵਜੇ ਤੱਕ ਖੁਲ੍ਹਿਆ ਹੁੰਦਾ ਹੈ। ਤੁਸੀ ਆਕੇ ਉਡੀਕ ਕਰ ਸਕਦੇ ਹੋ ਜਾਂ ਉਸ ਸਮੇਂ ਅਪਾਇੰਟਮੇਂਟ ਤੈਯ ਕਰ ਸਕਦੇ ਹੋ ਜੋ ਤੁਹਾਡੇ ਲਈ ਉਚਿਤ ਹੋ।
ਕੇਂਦਰ ਸਵੇਰੇ 9.30 ਵਜੇ ਤੋਂ ਦੋਪਹਿਰੀ 12 ਵਜੇ ਤੱਕ ਹਰ ਮੰਗਲਵਾਰ ਨੂੰ ਬਲੇਡਨ (Blaydon) ਵਿੱਖੇ ਵੀ ਸਲਾਹ ਪੇਸ਼ ਕਰਦੇ ਹਨ।
ਗੇਟਸਹੈਡ ਕਮਿਉਨਿਟੀ ਲੀਗਲ ਐਡਵਾਈਸ ਕੇਂਦਰ ਗੇਟਸਹੈਡ ਸੀਏਬੀ (ਸੀਏਬੀ) ਅਤੇ ਗੇਟਸਹੈਡ ਕਾਨੂੰਨ ਕੇਂਦਰ (ਲਾੱ ਸੇਂਟਰ) ਅਤੇ ਤਿੰਨ ਕਾਨੂੰਨ ਫਰਮ: Swinburne and Jackson, Ben Hoare Bell ਅਤੇDavid Gray & Co ਦੀ ਭਾਗੀਦਾਰੀ ਵਿੱਚ ਹੈ। ਕੇਂਦਰ ਦਾ ਨਿਧੀਕਰਣ ਸੰਜੁਗਤ ਰੂਪ ਤੋਂ ਗੇਟਸਹੈਡ ਕੌਂਸਲ (Gateshead Council) ਅਤੇ ਲੀਗਲ ਸਰਵਿਸੀਜ਼ ਕਮਿਸ਼ਨ (Legal Services Commission) ਵਲੋਂ ਕੀਤਾ ਜਾਂਦਾ ਹੈ।
ਜੇਕਰ ਮੈਂ ਕੇਂਦਰ ਵਿੱਚ ਨਾ ਪੁੱਜ ਪਾਵਾਂ ਤਾਂ ਕੀ?
ਸਾਡੀ ਟੇਲਿਫੋਨ ਸੇਵਾ ਨੂੰ 0845 345 4 345 ਤੇ ਕਾੱਲ ਕਰੋ ਜਾਂ ਆਪਣੇ ਨਜ਼ਦੀਕ ਕਾਨੂੰਨੀ ਸਲਾਹਕਾਰ ਲੱਭਣ ਲਈਸਾਡੀ ਡਾਏਰੇਕਟਰੀ ਲੱਭੋ










